लेबल

मंगलवार, 7 अगस्त 2018

Final Defeat

Image result for Success
Pic Courtesy: www.salesforce.com




Image result for Success

Pic Courtesy: www.theimpactnews.com

जब तक न मानो हार , कभी हार नहीं होती 
कोशिश करने बालों की कभी हार नहीं होती 

ਜਦ ਤਕ ਨਾ ਮਨੋ , ਕਦੇ ਹਾਰ ਨਹੀਂ ਹੁੰਦੀ ,
ਕੋਸ਼ਿਸ਼ ਕਰਣ ਵਾਲ਼ੇ ਦੀ ਕਦੇ ਹਾਰ ਨਹੀਂ ਹੁੰਦੀ 

ਮਨ ਤੋਂ ਠਾਣ ਲਵੋ ਤਾਂ  ਕਦੇ ਹਾਰ  ਨਹੀਂ ਹੁੰਦੀ 
ਸਾਇੰਸ ਕਹਿੰਦੀ ਹੈ ਫੇਲ ਕੋਇ ਨਹੀਂ ਹੁੰਦਾ ਹੈ 

ਗ਼ਲਤੀਆਂ ਦਾ ਮਤਲਬ ਉਹ ਇਨਸਾਨ ਕੋਸ਼ਿਸ਼ ਕਰ ਰਿਹਾ ਹੈ। 
ਫੇਲ ਦਾ ਮਤਲਬ ਨਵੀਆਂ ਚੀਜਾਂ ਸਿੱਖਣਾ। ਪਰ ਇਸ ਨੂੰ ਆਦਤ ਨ ਬਣਾਯੋ। 

ਸਫ਼ਰ ਚਲਣ ਨਾਲ ਮੁਕਦਾ ਹੈ , ਕਲੇ ਸੋਚਣ ਨਾਲ ਨਹੀਂ। 
ਇਸੇ ਤਰ੍ਹਾਂ ਸੋਚਣ ਅਤੇ ਮੰਨਣ ਤੋਂ ਬਾਅਦ ਆਪਣੇ ਸੁਪਨੇ ਨੂੰ ਅਮਲੀ ਜਾਮਾ ਪਹਿਣਾਵੋ। 

ਅਮਲੀ ਜਾਮਾ  ਪਹਿਨਾਂਨ ਲਯੀ ਆਪਣੇ ਸੁਪਨੇ ਲਿਖੋ ਅਤੇ ਵੇਖੋ ਉਹਨਾਂ ਨੂੰ ਹਕੀਕਤ ਬੱਨਾਂਨ ਲਯੀ ਹਰ ਰੋਜ਼ ਤੁਸੀਂ ਕਿ ਕਰ ਰਹੇ ਹੋ।  

ਛੋਟੇ ਛੋਟੇ ਕਦਮਾਂ ਨਾਲ ਲੰਬੇ ਲੰਬੇ ਰਸਤੇ ਤੇਹ ਹੋ ਜਾਂਦੇ ਹਨ।  

ਬਾਰਿਸ਼ ਦੀਆਂ ਬੂੰਦਾਂ ਬੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਹਨ। 

 ਪਰ ਜਦ ਇਹ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਹਾੜ ਆ ਜਾਂਦੇ ਹਨ।  

ਇਸੇ ਤਰ੍ਹਾਂ ਤੁਹਾਡੇ ਹਰ ਰੋਜ਼ ਕੀਤੇ ਛੋਟੇ ਛੋਟੇ ਉਪਰਾਲੇ ਤੁਹਾਨੂੰ ਤੁਹਾਡੇ ਸੁਪਨੇ ਨੂੰ ਸਾਕਾਰ ਕਰਨ ਵਲ ਲੈ ਜਾਂਦੇ ਹਨ।  

ਹਰ ਰੋਜ਼ ਕੋਸ਼ਿਸ਼ ਕਰੋ ਅਤੇ ਲਿਖੋ।  

ਲਿਖਣ ਨਾਲ ਤੁਹਾਨੂੰ ਅਤੇ ਤੁਹਾਡੇ ਦਿਮਾਗ ਨੂੰ ਨਵੇਂ ਰਸਤੇ ਮਿਲਣ ਗਏ।  

ਯਾਦ ਰੱਖੋ , ਸੁਪਨੇ ਤੁਹਾਡੇ ਆਪਣੇ ਹਨ।  ਇਸ ਲਈ ਮੇਹਨਤ ਭੀ ਤੁਹਾਨੂੰ ਕਰਨੀ ਪਵੇਗੀ।  ਦੂਜੇ ਸਿਰਫ ਸਲਾਹ ਅਤੇ ਗਾਈਡੈਂਸ ਦੇ ਸਕਦੇ ਹਨ।  ਜੇ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਸੋਚੋ , ਕਿਸੇ ਨੂੰ ਦੋਸ਼ ਨ ਦਵੋ।  

ਪੜਾਈ ਗਿਆਨ ਲੈਣ ਲਯੀ ਕਰੋ , ਨਵਰਾਂ ਲਯੀ ਨਹੀਂ।  
ਪੜਦੇ ਜਯੋਗੇ , ਸਮਝਦੇ ਜਯੋਗੇ, ਲਿਖਦੇ ਜਾਯੋਗੇ , ਤਾਂ ਨੰਬਰ ਆਪਣੇ ਆਪ ਆ ਜਾਣਗੇ।  ਨਵਰਾਂ ਲਯੀ ਨ ਪੜੋ।  50 ਦੀ ਉਮਰ ਤੋਂ ਬਾਅਦ ਕੋਈ ਕਿਸੇ ਨੂੰ ਨੰਬਰ ਨਹੀਂ ਪੁੱਛਦਾ ਪਰ ਜੋ ਗਿਆਨ ਹੈ ਉਹ ਹੀ ਕਮ ਆਂਦਾ ਹੈ। 

ਗੋਲ ਓਰੈਂਟਡ ਦੋਸਤ ਰੱਖੋ।  KEEP goal oriented friends . ਇਹ ਕੌਣ ਹੁੰਦੇ ਹਨ?  ਜੇ ਤੁਸੀਂ ਟੀਚਰ ਬਣਨਾ ਚਾਹੰਦੇ ਹੋ , ਤਾਂ ਦੋਸਤੀ ਭੀ ਉਹਨਾਂ ਨਾਲ ਰੱਖੋ ਜੋ ਟੀਚਰ ਬਣਨਾ ਚਾਹੰਦੇ ਹਨ। 

 ਇਸ ਨਾਲ ਤੁਹਾਡਾ ਸੁਪਨਾ ਸਾਕਾਰ ਹੋਣਾ ਸੌਖਾ ਹੋ ਜਾਵੇਗਾ।